ਜਲੰਧਰ — ਕਿਸੇ ਵਿਅਕਤੀ ਨੂੰ ਕੋਈ ਬੀਮਾਰੀ ਲੱਗ ਜਾਣ 'ਤੇ ਸਭ ਤੋਂ ਪਹਿਲਾਂ ਘਰੇਲੂ ਉਪਾਅ ਕਰਦੇ ਹਨ। ਘਰੇਲੂ ਉਪਾਅ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਇਸਦਾ ਕੋਈ 'ਸਾਈਡ ਇਫੈਕਟ' ਨਹੀਂ ਹੁੰਦਾ। ਪਰ ਕੋਈ ਵੀ ਬੀਮਾਰੀ ਦਾ ਉਪਾਅ ਕਰਨ ਤੋਂ ਪਹਿਲਾਂ ਜਾਣ ਲੈਣਾ ਚਾਹੀਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਬੀਮਾਰੀ ਹੈ ਅਤੇ ਇਹ ਕਿਸ ਤਰ੍ਹਾਂ ਕੰਮ ਕਰੇਗੀ। ਅਗਰ ਵਿਅਕਤੀ ਨੂੰ ਚਿਕਨਗੁਨੀਆ ਹੋ ਗਿਆ ਹੈ ਤਾਂ ਇਸ ਬੀਮਾਰੀ ਲਈ ਪਪੀਤੇ ਦੇ ਪੱਤੇ, ਤੁਲਸੀ ਦੀ ਪੱਤੀ, ਅਜ਼ਵਾਇਨ, ਲਸਣ ਆਦਿ ਖਾਣ ਨਾਲ ਲਾਭ ਹੋ ਸਕਦਾ ਹੈ। ਆਓ ਜਾਣਦੇ ਹਾਂ ਇਹ ਚੀਜਾਂ ਖਾਣ ਦੇ ਫਾਇਦੇ।
1. ਪਪੀਤੇ ਦੇ ਪੱਤੇ ਦਾ ਰਸ
ਡੇਂਗੂ ਅਤੇ ਚਿਕਨਗੁਨੀਆਂ ਲਈ ਪਪੀਤੇ ਦੇ ਪੱਤੇ ਪਾਣੀ 'ਚ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਲੋਕ ਇਸਦਾ ਰਸ ਪੀਣ ਦੀ ਸਲਾਹ ਦਿੰਦੇ ਹਨ। ਪਪੀਤੇ 'ਚ ਚਾਈਮੋਪਾਪਿਨ ਅਤੇ ਪਾਪੇਨ ਨਾਮ ਦੇ ਦੋ ਅਜਿਹੇ ਅੰਜਾਇਮ ਮੌਜੂਦ ਹੁੰਦੇ ਹਨ ਜੋ ਪਲੇਟਲੇਟ ਕਾਊਂਟਸ ਵਧਾਉਣ 'ਚ ਮਦਦ ਕਰਦੇ ਹਨ। ਡੇਂਗੂ ਅਤੇ ਚਿਕਨਗੁਨੀਆਂ ਦੋਨਾਂ ਬੀਮਾਰੀਆਂ 'ਚ ਪਲੇਟਲੇਟ ਕਾਊਂਟ ਘੱਟ ਜਾਂਦੇ ਹਨ। ਇਸ ਸਮੇਂ ਪਪੀਤੇ ਦਾ ਰਸ ਲੈਣਾ ਫਾਇਦੇਮੰਦ ਹੁੰਦਾ ਹੈ।
2.ਅਜ਼ਵਾਇਨ
ਡੇਂਗੂ ਅਤੇ ਚਿਕਨਗੁਨੀਆ ਹੋਣ 'ਤੇ ਜਵੈਣ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਜਵੈਣ 'ਚ ਥਾਇਮੋਲ ਨਾਮ ਦਾ ਤੇਲ ਹੁੰਦਾ ਹੈ ਜੋ ਅਨੇਸਿਥੀਸਿਆ ਦੀ ਤਰ੍ਹਾਂ ਕੰਮ ਕਰਦਾ ਹੈ। ਇਸ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਇਆ ਜਾਂਦਾ ਹੈ। ਇਸ 'ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਤੇਜ਼ ਹੁੰਦੀ ਹੈ। ਜਵੈਣ 'ਚ ਮੌਜੂਦ ਲੋਕਲ ਅਨੇਸਿਥੀਸੀਆ ਦਾ ਗੁਣ ਦਰਦ ਨੂੰ ਘੱਟ ਕਰਨ 'ਚ ਮਦਦਗਾਰ ਹੈ।
3. ਤੁਲਸੀ ਦੀ ਪੱਤੀਆਂ
ਘਰ 'ਚ ਤੁਲਸੀ ਦਾ ਇਸਤੇਮਾਲ ਜੜੀ-ਬੂਟੀਆਂ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ ਦੇ ਪੱਤੇ ਖਾਣ ਕਮਜ਼ੋਰੀ 'ਚ ਰਾਹਤ ਦਿੰਦੇ ਹਨ ਅਤੇ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਂਦੇ ਹਨ ਜਿਸ ਕਰਕੇ ਇਸ ਬੀਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
4. ਲਸਣ
ਲਸਣ ਦਾ ਇਸਤੇਮਾਲ ਖਾਣਾ ਬਣਾਉਣ ਲਈ ਕੀਤਾ ਜਾਂਦਾ ਹੈ। ਇਸ 'ਚ ਪਾਇਆ ਜਾਣ ਵਾਲਾ ਐਂਟੀ ਵਾਇਰਲ ਡੇਂਗੂ ਅਤੇ ਚਿਕਨਗੁਨੀਆ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।
5. ਸਹਿਜਨ ਖਾਣਾ
ਇਸ ਦੀ ਪੱਤੀਆਂ ਦਾ ਸੂਪ ਪੀਣਾ ਚਾਹੀਦਾ ਹੈ। ਇਹ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਮਾਸ ਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਡੇਂਗੂ ਅਤੇ ਚਿਕਨਗੁਨੀਆ ਦੇ ਰੋਗ ਦੇ ਇਲਾਜ ਲਈ ਇਹ ਘਰੇਲੂ ਨੁਸਖਿਆਂ ਦੇ ਨਾਲ ਡਾਕਟਰ ਦੀ ਦਵਾਈ ਵੀ ਖਾਂਦੇ ਰਹਿਣਾ ਚਾਹੀਦਾ ਹੈ। ਇਹ ਚੀਜ਼ਾ ਦਵਾਈਆਂ ਦੇ ਅਸਰ ਨੂੰ ਘੱਟ ਕਰਨ ਅਤੇ ਸਰੀਰ ਨੂੰ ਤਾਕਤ ਦੇਣ ਲਈ
ਕੱਚਾ ਅਤੇ ਜ਼ਿਆਦਾ ਕਾਜੂ ਹੋ ਸਕਦੈ ਸਿਹਤ ਲਈ ਹਾਨੀਕਾਰਕ
NEXT STORY